Site Navigation:
 
 

6. ਢਾਂਚਾ ਖਾਸ ਸੂਚਨਾ

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਇਸ ਭਾਗ ਵਿੱਚ ਫੇਡੋਰਾ ਵਲੋਂ ਸਹਾਇਕ ਜੰਤਰ ਢਾਂਚਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

6.1. 64-ਬਿੱਟ ਪਲੇਅਰਫਾਰਮ ਉੱਤੇ RPM ਬਹੁ-ਢਾਂਚਾ ਸਹਿਯੋਗ (x86_64, ppc64)

RPM ਇੱਕ ਪੈਕੇਜ ਦੇ ਕਈ ਢਾਂਚਿਆਂ ਉੱਤੇ ਸਮਾਂਤਰ ਇੰਸਟਾਲੇਸ਼ਨ ਲਈ ਸਹਿਯੋਗੀ ਹੈ। ਇੱਕ ਮੂਲ ਪੈਕੇਜ ਲਿਸਟ, ਜਿਵੇਂ ਕਿ rpm -qa ਵਿੱਚ ਡੁਪਲੀਕੇਟ ਪੈਕੇਜ ਹੋ ਸਕਦੇ ਹਨ, ਜਦੋਂ ਕਿ ਢਾਂਚਾ ਹਾਲੇ ਨਹੀਂ ਵੇਖਾਇਆ ਜਾਂਦਾ ਹੈ, repoquery ਕਮਾਂਡ ਨੂੰ yum-utils ਪੈਕੇਜ ਨਾਲ ਵਰਤੋਂ, ਜੋ ਕਿ ਮੂਲ ਰੂਪ ਵਿੱਚ ਢਾਂਚਾ ਵੇਖਾਉਦੀ ਹੈ। yum-utils ਇੰਸਟਾਲ ਕਰਨ ਲਈ ਅੱਗੇ ਦਿੱਤੀ ਕਮਾਂਡ ਵਰਤੋਂ:

su -c 'yum install yum-utils'

ਸਭ ਪੈਕੇਜਾਂ ਲਈ ਉਨ੍ਹਾਂ ਦੇ ਢਾਂਚੇ ਨਾਲ ਵਰਤਣ ਲਈ rpm ਕਮਾਂਡ ਚਲਾਓ:

rpm -qa --queryformat "%{name}-%{version}-%{release}.%{arch}\n"

ਤੁਸੀਂ ਇਸ ਨੂੰ /etc/rpm/macros (ਪੂਰੇ ਸਿਸਟਮ ਦੀ ਸੰਰਚਨਾ ਲਈ) ਜਾਂ ~/.rpmmacros (ਖਾਸ ਉਪਭੋਗੀ ਸੈਟਿੰਗ ਲਈ ਹੀ) ਜੋੜ ਸਕਦੇ ਹੋ। ਇਹ ਬਦਲਾਅ ਢਾਂਚਾ ਲਿਸਟ ਲਈ ਮੂਲ ਕਿਊਰੀ ਲਈ ਹੈ:

%_query_all_fmt      %%{name}-%%{version}-%%{release}.%%{arch}

6.2. ਫੇਡੋਰਾ ਲਈ PPC ਹਦਾਇਤਾਂ

ਇਹ ਭਾਗ ਵਿੱਚ ਉਹ ਜਾਣਕਾਰੀ ਹੈ, ਜੋ ਕਿ ਤੁਹਾਨੂੰ ਫੇਡੋਰਾ ਅਤੇ PPC ਜੰਤਰ ਪਲੇਟਫਾਰਮ ਬਾਰੇ ਜਾਣਨ ਲਈ ਫਾਇਦੇਮੰਦ ਹੋ ਸਕਦੀ ਹੈ।

6.2.1. PPC ਲਈ ਜੰਤਰ ਲੋੜਾਂ

6.2.1.1. ਪ੍ਰੋਸੈਸਰ ਅਤੇ ਮੈਮੋਰੀ
  • ਘੱਟੋ-ਘੱਟ CPU: PowerPC G3 / POWER3

  • ਫੇਡੋਰਾ 7 ਸਿਰਫ਼ Apple Power Macintosh ਦੇ "New World" ਉਤਪਾਦਨ, ਜੋ ਕਿ circa 1999 ਤੋਂ ਬਾਅਦ ਭੇਜਿਆ ਗਿਆ ਹੈ, ਲਈ ਸਹਾਇਕ ਹੈ।

  • ਫੇਡੋਰਾ 7 IBM pSeries, IBM RS/6000, Genesi Pegasos II, ਅਤੇ IBM Cell ਬਰਾਡਬੈਂਡ ਇੰਜਣ ਮਸ਼ੀਨਾਂ ਲਈ ਵੀ ਸਹਾਇਕ ਹੈ।

  • ਫੇਡੋਰਾ 7 ਵਿੱਚ ਗਿਜਿਸੀ ਈਫੀਕਾ ਲਈ ਅਤੇ ਸੋਨੀ ਪਲੇਅਸਟੇਸ਼ਨ 3 ਲਈ ਨਵੇਂ ਹਾਰਡਵੇਅਰ ਲਈ ਸਹਿਯੋਗ ਸ਼ਾਮਲ ਹੈ।

  • ਪਾਠ ਢੰਗ ਲਈ ਸਿਫਾਰਸ਼ੀ: 233 MHz G3 ਜਾਂ ਵਧੀਆ, 128MiB ਰੈਮ।

  • ਗਰਾਫੀਕਲ ਲਈ: 400 MHz G3 ਜਾਂ ਵਧੀਆ, 256MiB ਰੈਮ।

6.2.1.2. ਹਾਰਡ ਡਿਸਕ ਖਾਲੀ ਥਾਂ

ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ /Fedora/base/stage2.img (ਇੰਸਟਾਲੇਸ਼ਨ ਡਿਸਕ 1 ਉੱਤੇ)ਤੋਂ ਇਲਾਵਾ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।

ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।

ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।

6.2.2. 64-ਬਿੱਟ ਮਸ਼ੀਨਾਂ ਉੱਤੇ 4 KiB ਪੇਜ਼

ਫੇਡੋਰਾ ਕੋਰ 6 ਵਿੱਚ 64KiB ਸਫ਼ਿਆਂ ਨਾਲ ਸੰਖੇਪ ਤਜਰਬੇ ਬਾਅਦ, PowerPC64 ਕਰਨਲ ਨੂੰ ਹੁਣ 4KiB ਸਫ਼ਿਆਂ ਲਈ ਬਦਲ ਦਿੱਤਾ ਗਿਆ ਹੈ। ਇੰਸਟਾਲਰ ਅੱਪਗਰੇਡ ਦੌਰਾਨ ਆਟੋਮੈਟਿਕ ਹੀ ਕਿਸੇ ਸਵੈਪ ਭਾਗ ਨੂੰ ਮੁੜ-ਫਾਰਮੈਟ ਕਰੇਗਾ।

6.2.3. Apple ਕੀ-ਬੋਰਡ

ਐਪਲ ਸਿਸਟਮਾਂ ਉੱਤੇ Option ਸਵਿੱਚ PC ਉੱਤੇ Alt ਸਵਿੱਚ ਬਰਾਬਰ ਹੈ। ਦਸਤਾਵੇਜ਼ਾਂ ਅਤੇ ਇੰਸਟਾਲਰ ਵਿੱਚ ਜਿੱਥੇ ਵੀ Alt ਸਵਿੱਚ ਬਾਰੇ ਜਾਣਕਾਰੀ ਹੋਵੇ, Option ਸਵਿੱਚ ਦੀ ਵਰਤੋਂ ਕਰੋ। ਕੁਝ ਸਵਿੱਚ ਸੰਯੋਗਾਂ ਵਿੱਚ ਤੁਹਾਨੂੰ Option ਨੂੰ Fn ਸਵਿੱਚ ਨਾਲ ਵਰਤਣਾ ਪਵੇਗਾ, ਜਿਵੇਂ ਕਿOption-Fn-F3 ਨੂੰ ਵੁਰਚੁਅਲ ਟਰਮੀਨਲ tty3 ਖੋਲ੍ਹਣ ਲਈ।

6.2.4. PPC ਇੰਸਟਾਲੇਸ਼ਨ ਸੂਚਨਾ

ਫੇਡੋਰਾ ਇੰਸਟਾਲੇਸ਼ਨ ਡਿਸਕ 1 ਸਹਿਯੋਗ ਹਾਰਡਵੇਅਰ ਉੱਤੇ ਬੂਟ ਕਰਨਯੋਗ ਹੈ। ਇਸ ਤੋਂ ਬਿਨਾਂ, ਇਸ ਡਿਸਕ ਉੱਤੇ images/ ਵਿੱਚ ਬੂਟ ਹੋਣਯੋਗ CD ਈਮੇਜ਼ ਮੌਜੂਦ ਹੁੰਦਾ ਹੈ। ਇਹ ਈਮੇਜ਼ ਸਿਸਟਮ ਹਾਰਡਵੇਅਰ ਮੁਤਾਬਕ ਵੱਖ ਵੱਖ ਰਵੱਈਆ ਵੇਖਾ ਸਕਦੇ ਹਨ:

  • ਆਮ ਮਸ਼ੀਨਾਂ ਉੱਤੇ, ਬੂਟਲੋਡਰ ਇੰਸਟਾਲ ਡਿਸਕ ਤੋਂ ਆਟੋਮੈਟਿਕ ਹੀ ਢੁੱਕਵੇਂ 32-ਬਿੱਟ ਜਾਂ 64-ਬਿੱਟ ਇੰਸਟਾਲਰ ਨੂੰ ਬੂਟ ਕਰਵਾ ਦਿੰਦਾ ਹੈ। ਮੂਲ ਗਨੋਮ-ਊਰਜਾ-ਮੈਨੇਜਰ ਪੈਕੇਜ ਵਿੱਚ ਊਰਜਾ ਪਰਬੰਧ ਸਹਿਯੋਗ, ਸਲੀਪ ਅਤੇ ਬਲੈਕਲਾਈਟ ਪੱਧਰ ਪਰਬੰਧ ਸਮੇਤ ਹੈ। ਉਪਭੋਗੀ, ਜਿੰਨ੍ਹਾਂ ਲਈ ਲੋੜ ਬਹੁਤ ਗੁੰਝਲਦਾਰ ਹਨ, apmud ਪੈਕੇਜ ਦੀ ਵਰਤੋਂ ਕਰ ਸਕਦੇ ਹਨ। ਇੰਸਟਾਲੇਸ਼ਨ ਤੋਂ ਬਾਦ apmud ਇੰਸਟਾਲ ਕਰਨ ਲਈ ਅੱਗੇ ਦਿੱਤੀ ਕਮਾਂਡ ਦਿਓ:

    su -c 'yum install apmud'
  • 64-bit IBM pSeries (POWER4/POWER5), ਮੌਜੂਦਾ iSeries ਮਾਡਲ. ਓਪਰਨ-ਫਾਇਰਮਵੇਅਰ ਨੂੰ ਸੀਡੀ ਤੋਂ ਬੂਟ ਕਰਨ ਕਰਵਾਉਣ ਉਪਰੰਤ, ਬੂਟ ਲੋਡਰ yaboot ਆਟੋਮੈਟਿਕ ਹੀ 64-ਬਿੱਟ ਇੰਸਟਾਲਰ ਨੂੰ ਬੂਟ ਕਰਵਾਉਦਾ ਹੈ।

  • IBM "Legacy" iSeries (POWER4). "ਪੁਰਾਤਨ (Legacy)" iSeries ਮਾਡਲਾਂ ਲਈ, ਜੋ ਕਿ ਓਪਨ-ਫਾਇਰਮਵੇਅਰ ਨਹੀਂ ਵਰਤਦੇ, ਲਈ ਇੰਸਟਾਲੇਸ਼ਨ ਟਰੀ ਦੀ images/iSeries ਡਾਇਰੈਕਟਰੀ ਵਿੱਚ ਬੂਟ ਈਮੇਜ਼ ਹੋਣਾ ਚਾਹੀਦਾ ਹੈ।

  • 32-bit CHRP (IBM RS/6000 ਅਤੇ ਹੋਰ). ਓਪਨ-ਫਾਇਰਮਵੇਅਰ ਨੂੰ ਸੀਡੀ ਤੋਂ ਬੂਟ ਕਰਨ ਉਪਰੰਤ, linux32 ਬੂਟ ਈਮੇਜ਼ ਨੂੰ boot: ਉੱਤੋਂ ਚੁਣੋ ਤਾਂ ਕਿ 32-ਬਿੱਟ ਇੰਸਟਾਲਰ ਚਾਲੂ ਕੀਤਾ ਜਾ ਸਕੇ। ਨਹੀਂ ਤਾਂ 64-ਬਿੱਟ ਇੰਸਟਾਲਰ ਚਾਲੂ ਹੋਵੇਗਾ ਅਤੇ ਫੇਲ੍ਹ ਹੋ ਜਾਵੇਗਾ।

  • Genesi Pegasos II. ਲਿਖਣ ਸਮੇਂ ਤੱਕ ISO9660 ਫਾਇਲ ਸਿਸਟਮ ਲਈ ਪੂਰੀ ਤਰ੍ਹਾਂ ਸਹਿਯੋਗ ਫਾਇਰਮਵੇਅਰ ਪੀਗਾਸੋਸ ਲਈ ਹਾਲੇ ਤੱਕ ਰੀਲਿਜ਼ ਨਹੀਂ ਸੀ ਹੋਇਆ। ਪਰ ਤੁਸੀਂ ਨੈੱਟਵਰਕ ਬੂਟ ਈਮੇਜ਼ ਨੂੰ ਵਰਤ ਸਕਦੇ ਹੋ। ਓਪਨਫਾਇਰਮਵੇਅਰ ਉੱਤੇ, ਹੇਠ ਦਿੱਤੀ ਕਮਾਂਡ ਦਿਓ:

    boot cd: /images/netboot/ppc32.img

    ਤੁਹਾਨੂੰ ਪੀਗਾਸੋਸ ਉੱਤੇ ਓਪਨ-ਫਾਇਰਮਵੇਅਰ ਦੀ ਸੰਰਚਨਾ ਵੀ ਖੁਦ ਕਰਨੀ ਪਵੇਗੀ ਤਾਂ ਕਿ ਇੰਸਟਾਲ ਹੋਇਆ ਫੇਡੋਰਾ ਸਿਸਟਮ ਬੂਟਯੋਗ ਹੋ ਸਕੇ। ਇਹ ਕਰਨ ਲਈ, boot-device ਅਤੇ boot-file ਵੇਰੀਬਲ ਢੁੱਕਵੇਂ ਰੂਪ ਵਿੱਚ ਸੈੱਟ ਕਰੋ।

  • Genesi Efika. ਲਿਖਣ ਸਮੇਂ, ਈਫਿਕਾ ਦੇ ਫਾਇਰਵਾਈਰ ਵਿੱਚ ਇੱਕ ਬੱਗ ਹੈ, ਜੋ ਕਿ yaboot ਬੂਟਲੋਡਰ ਨੂੰ ਠੀਕ ਤਰ੍ਹਾਂ ਕੰਮ ਕਰਨ ਤੋਂ ਰੋਕਦਾ ਹੈ। ਇੱਕ ਅੱਪਡੇਟ ਫਾਇਰਮਵੇਅਰ ਅਪਰੈਲ 2007 ਵਿੱਚ ਉਪਲੱਬਧ ਹੋਣਾ ਚਾਹੀਦਾ ਹੈ, ਜੋ ਕਿ ਫੇਡੋਰਾ 7 ਦੇ ਰੀਲਿਜ਼ ਤੋਂ ਪਹਿਲਾਂ ਹੈ। ਇਹ ਠੀਕ ਹੋਏ ਫਾਇਰਮਵੇਅਰ ਨਾਲ ਈਫਿਕਾ ਉੱਤੇ ਇੰਸਟਾਲੇਸ਼ਨ ਪੀਗਾਸੋਸ 2 ਵਾਂਗ ਹੀ ਹੋਵੇਗੀ।

  • ਸੋਨੀ ਪਲੇਅਸਟੇਸ਼ਨ 3. ਪਲੇਅਸਟੇਸ਼ਨ 3 ਉੱਤੇ ਇੰਸਟਾਲ ਕਰਨ ਲਈ, ਪਹਿਲਾਂ ਫਾਇਰਮਵੇਅਰ 1.60 ਜਾਂ ਨਵੇਂ ਲਈ ਅੱਪਡੇਟ ਕਰੋ। "Other OS" ਬੂਟ ਲੋਡਰ ਫਲੈਸ਼ ਉੱਤੇ http://www.playstation.com/ps3-openplatform/manual.html ਹਦਾਇਤਾਂ ਮੁਤਾਬਕ ਇੰਸਟਾਲ ਹੋਣਾ ਚਾਹੀਦਾ ਹੈ। ਇੱਕ ਢੁੱਕਵਾਂ ਬੂਟ ਲੋਡਰ ਈਮੇਜ਼ ਨੂੰ ਫੇਡੋਰਾ 7 ਇੰਸਟਾਲ ਮੀਡਿਆ ਉੱਤੇ ਰੱਖਿਆ ਹੋਣਾ ਚਾਹੀਦਾ ਹੈ। ਇੱਕ ਵਾਰ ਬੂਟ ਲੋਡਰ ਇੰਸਟਾਲ ਹੋ ਗਿਆ ਤਾਂ ਪਲੇਅਸਟੇਸ਼ਨ 3 ਨੂੰ ਫੇਡੋਰਾ ਇੰਸਟਾਲ ਮੀਡਿਆ ਤੋਂ ਬੂਟ ਕਰਵਾਉਣਾ ਚਾਹੀਦਾ ਹੈ। ਗਰਾਫੀਕਲ ਬੂਟ ਮੇਨੂ ਤੋਂ linux64 ਦੀ ਚੋਣ ਕਰੋ। ਫੇਡੋਰਾ ਅਤੇ ਪਲੇਅਸਟੇਸ਼ਨ 3 ਜਾਂ PowerPC ਉੱਤੇ ਫੇਡੋਰਾ ਬਾਰੇ ਆਮ ਜਾਣਕਾਰੀ ਲਈ ਫੇਡੋਰਾ-PPC ਮੇਲਿੰਗ ਲਿਸਟ ਦੇ ਮੈਂਬਰ ਬਣੋ ਜਾਂ #fedofa-ppc ਚੈਨਲ ਨੂੰ ਫਰੀ-ਨੋਡ ਉੱਤੇ ਵੇਖੋ।

  • ਨੈੱਟਵਰਕ ਬੂਟਿੰਗ. ਇੰਸਟਾਲਰ ਕਰਨਲ ਅਤੇ ramdisk ਨੂੰ ਰੱਖਣ ਵਾਲਾ ਇੱਕਲਾ ਈਮੇਜ ਇੰਸਟਾਲੇਸ਼ਨ ਟਰੀ ਦੀ images/netboot ਡਾਇਰੈਕਟਰੀ ਵਿੱਚ ਮੌਜੂਦ ਹੈ। ਇਹ TFTP ਨਾਲ ਨੈੱਟਵਰਕ ਬੂਟ ਕਰਨ ਹੈ, ਪਰ ਇਹ ਕਈ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ।

    yaboot ਲੋਡਰ IBM pSeries ਅਤੇ ਐਪਲ ਮੈਕਨਾਤੋਸ਼ ਲਈ TFTP ਬੂਟਿੰਗ ਲਈ ਸਹਿਯੋਗੀ ਹੈ। ਫੇਡੋਰਾ ਪ੍ਰੋਜੈਕਟ netboot ਦੀ ਬਜਾਏ yaboot ਵਰਤਣ ਦੀ ਸਿਫ਼ਾਰਸ਼ ਕਰਦਾ ਹੈ।

6.3. ਫੇਡੋਰਾ ਲਈ x86 ਹਦਾਇਤਾਂ

ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੋ ਸਕਦੀ ਹੈ, ਜੋ ਕਿ ਤੁਸੀਂ ਫੇਡੋਰਾ ਜਾਂ x86 ਜੰਤਰ ਪਲੇਟਫਾਰਮ ਬਾਰੇ ਨਹੀਂ ਜਾਣਦੇ ਹੋ ਸਕਦੇ ਹੋ।

6.3.1. x86 ਲਈ ਜੰਤਰ ਲੋੜਾਂ

ਫੇਡੋਰਾ 7 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

6.3.1.1. ਪ੍ਰੋਸੈਸਰ ਅਤੇ ਮੈਮੋਰੀ

CPU ਹਦਾਇਤਾਂ ਨੂੰ Intel ਪਰੋਸੈਸਰਾਂ ਦੇ ਰੂਪ ਵਿੱਚ ਹੀ ਦਿੱਤਾ ਗਿਆ ਹੈ। ਹੋਰ ਪਰੋਸੈਸਰ, ਜਿਵੇਂ ਕਿ AMD, Cyrix ਅਤੇ VIA ਉਹਨਾਂ ਦੇ ਅਨੁਸਾਰੀ Intel ਪਰੋਸੈਸਰਾਂ ਦੇ ਬਰਾਬਰ ਹੀ ਹਨ, ਜਿੰਨਾਂ ਨੂੰ ਵੀ ਫੇਡੋਰਾ ਕੋਰ ਲਈ ਵਰਤਿਆ ਜਾ ਸਕਦਾ ਹੈ।

ਫੇਡੋਰਾ 7 ਲਈ ਇੱਕ ਇੰਟੈੱਲ ਪੈਂਟੀਅਮ ਜਾਂ ਵਧੀਆ ਪ੍ਰੋਸੈਸਰ ਚਾਹੀਦਾ ਹੈ ਅਤੇ ਇਹ ਪੈਂਟੀਅਮ 4 ਜਾਂ ਨਵੇਂ ਪ੍ਰੋਸੈਸਰਾਂ ਲਈ ਢੁੱਕਵੇਂ ਰੂਪ ਤਿਆਰ ਕੀਤਾ ਗਿਆ ਹੈ।

  • ਪਾਠ ਢੰਗ ਲਈ ਸਿਫਾਰਸ਼ੀ: 200 MHz Pentium-class ਜਾਂ ਵਧੀਆ

  • ਗਰਾਫੀਕਲ ਲਈ ਸਿਫ਼ਰਾਸ਼ੀ: 400 MHz Pentium II ਜਾਂ ਵਧੀਆ

  • ਪਾਠ-ਢੰਗ ਲਈ ਘੱਟੋ-ਘੱਟ RAM: 128MiB

  • ਗਰਾਫੀਕਲ ਲਈ ਘੱਟੋ-ਘੱਟ RAM: 192MiB

  • ਗਰਾਫੀਕਲ ਲਈ ਸਿਫਾਰਸ਼ੀ RAM: 256MiB

6.3.1.2. ਹਾਰਡ ਡਿਸਕ ਖਾਲੀ ਥਾਂ

ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ ਇੰਸਟਾਲੇਸ਼ਨ ਡਿਸਕ 1 ਉੱਤੇ /Fedora/base/stage2.img ਤੋਂ ਇਲਾਵਾਂ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।

ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।

ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।

6.4. ਫੇਡੋਰਾ ਲਈ x86_64 ਹਦਾਇਤਾਂ

ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੈ, ਜੋ ਕਿ ਫੇਡੋਰਾ ਅਤੇ x86_64 ਜੰਤਰ ਪਲੇਟਫਾਰਮ ਲਈ ਤੁਹਾਡੀ ਸਹਾਇਤਾ ਕਰ ਸਕਦੀ ਹੈ।

6.4.1. x86_64 ਲਈ ਜੰਤਰ ਲੋੜਾਂ

ਫੇਡੋਰਾ 7 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

6.4.1.1. x86_64 ਮੈਮੋਰੀ ਮੰਗ
  • ਪਾਠ-ਢੰਗ ਲਈ ਘੱਟੋ-ਘੱਟ RAM: 128MiB

  • ਗਰਾਫੀਕਲ ਲਈ ਘੱਟੋ-ਘੱਟ RAM: 256MiB

  • ਗਰਾਫੀਕਲ ਲਈ ਸਿਫਾਰਸ਼ੀ RAM: 512MiB

6.4.1.2. x86_64 ਲਈ ਹਾਰਡ ਡਿਸਕ ਖਾਲੀ ਥਾਂ ਮੰਗ

ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ ਇੰਸਟਾਲੇਸ਼ਨ ਡਿਸਕ 1 ਉੱਤੇ /Fedora/base/stage2.img ਤੋਂ ਇਲਾਵਾਂ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।

ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।

ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।