downloadDownload FAQFAQ
Site Navigation:
 
 

10. ਫੇਡੋਰਾ ਡੈਸਕਟਾਪ

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਇਹ ਭਾਗ ਵਿੱਚ ਫੇਡੋਰਾ ਗਰਾਫੀਕਲ ਡੈਸਕਟਾਪ ਉਪਭੋਗੀਆਂ ਨੂੰ ਪਰਭਾਵਿਤ ਕਰਨ ਵਾਲੇ ਬਦਲਾਵਾਂ ਬਾਰੇ ਜ਼ਿਕਰ ਹੈ।

10.1. ਆਮ ਉਪਭੋਗੀ ਡਾਇਰੈਕਟਰੀ ਦੇ ਨਾਂ ਅਨੁਵਾਦ (xdg-user-dirs)

ਫੇਡੋਰਾ ਦੇ ਇਹ ਰੀਲਿਜ਼ ਵਿੱਚ ਆਮ ਉਪਭੋਗੀ ਡਾਇਰੈਕਟਰੀ ਢਾਂਚਾ xdg-user-dirs ਸ਼ਾਮਲ ਕੀਤਾ ਗਿਆ ਹੈ। ਇਸ ਦੇ ਫੀਚਰ ਵਜੋਂ, ਨਵੀਆਂ ਉਪਭੋਗੀਆਂ ਡਾਇਰੈਕਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ:

  • ਡਾਇਰੈਕਟਰੀ ਨਾਂ ਅਨੁਵਾਦ ਯੋਗ ਹਨ

  • ਇੱਕ ਆਮ ਡਾਇਰੈਕਟਰੀਆਂ ਦਾ ਸੈੱਟ ਮੂਲ ਰੂਪ ਵਿੱਚ ਹੀ ਸ਼ਾਮਲ ਕੀਤਾ ਜਾਂਦਾ ਹੈ, ਜਿਵੇਂ ਕਿ ਦਸਤਾਵੇਜ਼, ਸੰਗੀਤ, ਤਸਵੀਰਾਂ ਅਤੇ ਡਾਊਨਲੋਡ ਆਦਿ।

  • ਫਾਇਲ ਝਲਕਾਰੇ ਵਿੱਚ ਆਮ ਬੁੱਕਮਾਰਕ ਵਾਂਗ ਹੁੰਦੇ ਹਨ ਅਤੇ ਬਹੁਤੇ ਕਾਰਜਾਂ ਵਲੋਂ ਕਾਰਜ-ਖਾਸ ਦੇ ਰੂਪ ਵਿੱਚ ਮੂਲ ਹੀ ਲਏ ਜਾਂਦੇ ਹਨ। ਉਦਾਹਰਨ ਲਈ, ਇੱਕ ਸੰਗੀਤ ਪਲੇਅਰ ਫਾਇਲ ਖੋਲ੍ਹਣ ਵਾਰਤਾਲਾਪ ਨੂੰ ਮੂਲ ਰੂਪ ਵਿੱਚ ਸੰਗੀਤ ਡਾਇਰੈਕਟਰੀ ਤੋਂ ਹੀ ਸ਼ੁਰੂ ਕਰੇਗਾ।

  • ਉਪਭੋਗੀ ਵਲੋਂ ਸੰਰਚਨਾ ਯੋਗ, ਜੋ ਕਿ ਡਾਇਰੈਕਟਰੀਆਂ ਨੂੰ ਨਟੀਲਸ ਫਾਇਲ ਮੈਨੇਜਰ ਰਾਹੀਂ ਭੇਜਦੇ ਜਾਂ ਨਾਂ-ਬਦਲਦੇ ਹਨ, ਜਾਂ ~/config/user-dirs.dirs ਰਾਹੀਂ ਸੋਧ ਕੇ।

http://www.freedesktop.org/wiki/Software_2fxdg_2duser_2ddirs

10.2. ਗਨੋਮ

ਇਹ ਰੀਲਿਜ਼ ਵਿੱਚ ਗਨੋਮ 2.18 (http://www.gnome.org/start/2.18/) ਸਸ਼ਾਮਲ ਕੀਤਾ ਗਿਆ ਹੈ।

ਗਨੋਮ ਸਵਾਗਤੀ ਸਕਰੀਨ ਨੂੰ ਅੱਪਸਟਰੀਮ ਨੇ ਜਾਣ ਬੁੱਝ ਕੇ ਬੰਦ ਕਰ ਦਿੱਤਾ ਹੈ। ਇਹ ਚਾਲੂ ਕਰਨ ਲਈ gconf-editor ਜਾਂ ਅੱਗੇ ਦਿੱਤੀ ਕਮਾਂਡ ਵਰਤੋਂ:

gconftool-2 --set /apps/gnome-session/options/show_splash_screen --type bool true

ਇਹ ਰੀਲਿਜ਼ ਵਿੱਚ ਤਾਲਾਬੰਦ ਸਕਰੀਨ ਵਾਰਤਾਲਾਪ ਸਰੂਪ ਚੁਣੇ ਸਕਰੀਨ-ਸੇਵਰ ਨਾਲ ਜੁੜਿਆ ਹੋਇਆ ਨਹੀਂ ਹੈ। ਇਹ ਚਾਲੂ ਕਰਨ ਲਈ gconf-editor ਜਾਂ ਅੱਗੇ ਦਿੱਤੀ ਕਮਾਂਡ ਵਰਤੋਂ:

gconftool-2 --set  --type string /apps/gnome-screensaver/lock_dialog_theme  "system"

10.3. KDE

ਇਹ ਰੀਲਿਜ਼ ਵਿੱਚ KDE 3.5.6 ਹੈ

http://kde.org/announcements/announce-3.5.6.php

10.4. ਵੈੱਬ ਬਰਾਊਜ਼ਰ

ਫੇਡੋਰਾ ਦੇ ਇਹ ਰੀਲਿਜ਼ ਵਿੱਚ ਹਰਮਨਪਿਆਰੇ ਫਾਇਰਫਾਕਸ ਵੈੱਬ ਬਰਾਊਜ਼ਰ ਦਾ ਵਰਜਨ 2.0 ਲਿਆ ਗਿਆ ਹੈ। ਫਾਇਰਫਾਕਸ ਬਾਰੇ ਹੋਰ ਜਾਣਕਾਰੀ ਲਈ http://firefox.com/ ਨੂੰ ਵੇਖੋ।

10.5. ਮੇਲ ਕਲਾਂਇਟ

mail-notification ਪੈਕੇਜ ਨੂੰ ਵੰਡ ਦਿੱਤਾ ਗਿਆ ਹੈ। ਈਵੂਲੇਸ਼ਨ ਪਲੱਗਇਨ ਹੁਣ ਇੱਕ ਵੱਖਰੇ ਪੈਕੇਜ, ਜਿਸ ਨੂੰ mail-notification-evolution-plugin ਕਹਿੰਦੇ ਹਨ, ਦੇ ਰੂਪ ਵਿੱਚ ਉਪਲੱਬਧ ਹੈ। ਜਦੋਂ mail-notification ਪੈਕੇਜ ਅੱਪਡੇਟ ਕੀਤਾ ਜਾਵੇਗਾ ਤਾਂ ਪਲੱਗਇਨ ਆਟੋਮੈਟਿਕ ਹੀ ਸ਼ਾਮਲ ਹੋ ਜਾਵੇਗੀ।

ਇਹ ਰੀਲਿਜ਼ ਵਿੱਚ ਥੰਡਰਬਰਡ ਵਰਜਨ 2.0 ਰੱਖਿਆ ਗਿਆ ਹੈ, ਜਿਸ ਵਿੱਚ ਕਾਰਗੁਜ਼ਾਰੀ ਵਿੱਚ ਸੁਧਾਰ, ਫੋਲਡਰ ਵੇਖਣ ਸੁਧਾਰ, ਅਤੇ ਵਧੀਆ ਮੇਲ ਜਾਣਕਾਰੀ ਸਹਿਯੋਗ ਸ਼ਾਮਲ ਹੈ।