![]() | ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
|---|---|
These release notes may be updated. Visit http://docs.fedoraproject.org/release-notes/ to view the latest release notes for Fedora. |
![]() | ਫੇਡੋਰਾ ਇੰਸਟਾਲੇਸ਼ਨ ਸੂਚਨਾ |
|---|---|
ਫੇਡੋਰਾ ਇੰਸਟਾਲ ਕਰ ਲਈ, http://docs.fedoraproject.org/install-guide/ ਵੇਖੋ। |
![]() | ਇੰਸਟਾਲੇਸ਼ਨ ਮੁੱਦੇ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਦਿੱਤੇ ਗਏ। |
|---|---|
ਜੇ ਤੁਹਾਨੂੰ ਇੱਕ ਸਮੱਸਿਆ ਆਉਦੀ ਹੈ ਜਾਂ ਇੰਸਟਾਲੇਸ਼ਨ ਦੌਰਾਨ ਕੋਈ ਸਵਾਲ ਖੜ੍ਹਾ ਹੁੰਦਾ ਹੈ, ਜੋ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਹੈ ਤਾਂ http://fedoraproject.org/wiki/FAQ ਅਤੇ http://fedoraproject.org/wiki/Bugs/Common ਵੇਖੋ। |
Anaconda ਫੇਡੋਰਾ ਇੰਸਟਾਲੇਸ਼ਨ ਪਰੋਗਰਾਮ ਦਾ ਨਾਂ ਹੈ। ਇਹ ਭਾਗ ਵਿੱਚ ਐਨਾਕਾਂਡਾ ਅਤੇ ਫੇਡੋਰਾ 7 ਇੰਸਟਾਲੇਸ਼ਨ ਨਾਲ ਸਬੰਧਿਤ ਜਾਣਕਾਰੀ ਹੈ।
![]() | ਵੱਡੀਆਂ ਫਾਇਲਾਂ ਡਾਊਨਲੋਡ ਕਰਨੀਆਂ |
|---|---|
ਜੇ ਤੁਸੀਂ ਫੇਡੋਰਾ DVD ISO ਈਮੇਜ਼ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਸਭ ਫਾਇਲ ਡਾਊਨਲੋਡ ਕਰਨ ਵਾਲੇ ਸੰਦ 2GiB ਆਕਾਰ ਤੋਂ ਵੱਡੀਆਂ ਫਾਇਲਾਂ ਨੂੰ ਸੰਭਾਲ ਨਹੀਂ ਸਕਦੇ ਹਨ। ਇਹਨਾਂ ਸੰਦਾਂ ਵਿੱਚ |
ਐਨਾਕਾਂਡਾ ਮੂਲ ਰੂਪ ਵਿੱਚ ਇੰਸਟਾਲੇਸ਼ਨ ਮੀਡਿਏ ਦੀ ਇਕਸਾਰਤਾ ਦੀ ਜਾਂਚ ਕਰਦਾ ਹੈ। ਇਹ ਫੰਕਸ਼ਨ CD, DVD, ਹਾਰਡ ਡਰਾਇਵ ISO ਅਤੇ NFS ISO ਇੰਸਟਾਲੇਸ਼ਨ ਢੰਗ ਲਈ ਹੈ। ਫੇਡੋਰਾ ਪ੍ਰੋਜੈਕਟ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇੰਸਟਾਲੇਸ਼ਨ-ਨਾਲ ਸਬੰਧਿਤ ਬੱਗ ਦੀ ਜਾਣਕੀਰ ਦੇਣ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮੀਡਿਆ ਦੇ ਟੈਸਟ ਕਰਨ ਦੀ ਸਿਫਾਰਸ਼ ਕਰਦਾ ਹੈ। ਬਹੁਤੇ ਬੱਗ ਅਕਸਰ ਗਲਤ-ਢੰਗ ਨਾਲ ਲਿਖੀਆਂ CD ਕਰਕੇ ਹੀ ਹੁੰਦੇ ਹਨ। ਇਹ ਟੈਸਟ ਵਰਤਣ ਲਈ linux mediacheck ਨੂੰ boot: ਪਰਾਉਟ ਉੱਤੇ ਲਿਖੋ।
mediacheck ਫੰਕਸ਼ਨ ਬਹੁਤ ਹੀ ਸੰਵੇਦਨਸ਼ੀਲ ਹੈ, ਅਤੇ ਕੁਝ ਵਰਤਣਯੋਗ ਡਿਸਕਾਂ ਨੂੰ ਵੀ ਨਿਕਾਰਾ ਕਹਿ ਸਕਦਾ ਹੈ। ਇਹ ਨਤੀਜਾ ਅਕਸਰ ਡਿਸਕ ਲਿਖਣ ਸਾਫਟਵੇਅਰ ਵਜੋਂ ਵੀ ਹੋ ਸਕਦਾ ਹੈ, ਜਿੰਨ੍ਹਾਂ ਲਈ ISO ਫਾਇਲਾਂ ਤੋਂ ਡਿਸਕ ਬਣਾਉਣ ਦੌਰਾਨ ਪੈਂਡਿੰਗ ਸ਼ਾਮਲ ਨਹੀਂ ਹੁੰਦਾ ਹੈ। mediacheck ਦੇ ਨਾਲ ਵਧੀਆ ਨਤੀਜਿਆਂ ਲਈ ਹੇਠ ਦਿੱਤੀ ਚੋਣ ਬੂਟ ਸਮੇਂ ਦਿਓ:
linux ide=nodma mediacheck
mediacheck ਫੰਕਸ਼ਨ ਠੀਕ ਤਰ੍ਹਾਂ ਪੂਰਾ ਹੋਣ ਉਪਰੰਤ, DMA ਢੰਗ ਨੂੰ ਇਸ ਦੀ ਠੀਕ ਹਾਲਤ ਵਿੱਚ ਆਉਣ ਲਈ ਮੁੜ-ਚਾਲੂ ਕਰੋ। ਕਈ ਸਿਸਟਮਾਂ ਉੱਤੇ, ਇਹ ਨਤੀਜਾ ਡਿਸਕ ਤੋਂ ਤੇਜ਼ ਇੰਸਟਾਲੇਸ਼ਨ ਕਾਰਵਾਈ ਹੁੰਦਾ ਹੈ। ਤੁਸੀਂ ਮੁੜ-ਚਾਲੂ ਕਰਨ ਦੌਰਾਨ mediacheck ਚੋਣ ਛੱਡ ਸਕਦੇ ਹੋ।
![]() | BitTorrent ਆਟੋਮੈਟਿਕ ਫਾਇਲ ਇਕਸਾਰਤਾ ਜਾਂਚ |
|---|---|
ਜੇ ਤੁਸੀਂ BitTorrent ਵਰਤਦੇ ਹੋ ਤਾਂ ਕੋਈ ਫਾਇਲਾਂ, ਜੋ ਕਿ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਆਟੋਮੈਟਿਕ ਹੀ ਜਾਂਚੀਆਂ ਜਾਂਦੀਆਂ ਹਨ। ਜੇ ਤੁਹਾਡੀ ਫਾਇਲ ਡਾਊਨਲੋਡ ਪੂਰਾ ਹੋ ਗਿਆ ਹੋਵੇ ਤਾਂ ਤੁਹਾਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ। ਇੱਕ ਵਾਰ ਤੁਸੀਂ ਆਪਣੀ CD ਲਿਖ ਲਈ ਤਾਂ ਵੀ ਤੁਸੀਂ |
ਤੁਸੀਂ ਮੈਮੋਰੀ ਟੈਸਟ ਫੇਡੋਰਾ ਇੰਸਟਾਲ ਕਰਨ ਤੋਂ ਪਹਿਲਾਂ boot: ਪਰਾਉਂਟ ਉੱਤੇ memtest86 ਲਿਖ ਕੇ ਚਾਲੂ ਕਰ ਸਕਦੇ ਹੋ। ਇਹ ਚੋਣ Memtest86 ਇੱਕਲਾ ਮੈਮੋਰੀ ਟੈਸਟ ਪਰੋਗਰਾਮ ਨੂੰ ਐਨਾਕਾਂਡਾ ਦੀ ਬਜਾਏ ਚਲਾਉਦੀ ਹੈ। Memtest86 ਮੈਮੋਰੀ ਟੈਸਟਿੰਗ ਚੱਲਦਾ ਰਹਿੰਦਾ ਹੈ, ਜਦੋਂ ਤੱਕ ਕਿ Esc ਸਵਿੱਚ ਨਾ ਦੱਬੀ ਜਾਵੇ।
![]() | Memtest86 ਉਪਲੱਬਧਤਾ |
|---|---|
ਤੁਹਾਨੂੰ ਇਸ ਸਹੂਲਤ ਦੀ ਵਰਤੋਂ ਕਰਨ ਲਈ ਇੰਸਟਾਲੇਸ਼ਨ ਡਿਸਕ 1 ਜਾਂ ਸੰਕਟਕਾਲੀਨ CD-ROM ਤੋਂ ਬੂਟ ਕਰਨਾ ਪਵੇਗਾ। |
ਫੇਡੋਰਾ ਕੋਰ FTP ਅਤੇ HTTP ਗਰਾਇਕਲ ਇੰਸਟਾਲੇਸ਼ਨ ਲਈ ਸਹਾਇਕ ਹੈ। ਪਰ, ਇੰਸਟਾਲਰ ਈਮੇਜ਼ RAM ਵਿੱਚ ਹੋਣਾ ਚਾਹੀਦਾ ਹੈ ਜਾਂ ਲੋਕਲ ਸਟੋਰੇਜ਼ ਮੀਡਿਆ, ਜਿਵੇਂ ਕਿ ਇੰਸਟਾਲੇਸ਼ਨ ਡਿਸਕ 1 ਵਿੱਚ ਹੋਣਾ ਚਾਹੀਦਾ ਹੈ। ਇਸਕਰਕੇ ਜਿੰਨ੍ਹਾਂ ਸਿਸਟਮਾਂ ਉੱਤੇ 192MiB ਤੋਂ ਵੱਧ ਰੈਮ ਹੈ, ਜਾਂ ਇੰਸਟਾਲੇਸ਼ਨ ਡਿਸਕ 1 ਤੋਂ ਬੂਟ ਕਰਦੇ ਹਨ, ਹੀ ਗਰਾਫੀਕਲ ਇੰਸਟਾਲਰ ਦੀ ਵਰਤੋਂ ਕਰ ਸਕਦੇ ਹਨ। RAM ਤੋਂ ਘੱਟ ਵਾਲੇ ਸਿਸਟਮਾਂ ਲਈ ਇੰਸਟਾਲਰ ਆਪਣੇ ਆਪ ਹੀ ਪਾਠ-ਅਧਾਰਿਤ ਕੰਮ ਕਰੇਗਾ। ਜੇ ਤੁਸੀਂ ਪਾਠ-ਢੰਗ ਇੰਸਟਾਲਰ ਚਲਾਉਣੇ ਚਾਹੁੰਦੇ ਹੋ, ਤਾਂ linux text boot: ਪਰਾਉਟ ਉੱਤੇ ਲਿਖੋ।
ਕੋਈ ਛੋਟੇ ਉਪਬੋਗੀ ਇੰਟਰਫੇਸ ਬਦਲਾਅ:
ਬੂਟ ਡਰਾਇਵ ਚੁਣਨ ਦੀ ਸਹੂਲਤ
ਤਕਨੀਕੀ ਸਟੋਰੇਜ਼ ਚੋਣਾਂ, ਇੱਕ iSCSI ਟਾਰਗੈਟ ਜੋੜਨ ਅਤੇ dmraid ਜੰਤਰ ਬੰਦ ਕਰਨ ਦੀ ਸਹੂਲਤ ਸਮੇਤ ਹਨ
ਸਮਾਂ-ਖੇਤਰ ਸਫ਼ੇ ਵਿੱਚ ਇੱਕ ਵੱਡਦਰਸ਼ੀ ਸਲਾਇਡਰ ਹੈ, ਜੋ ਕਿ ਚੁਣੇ ਖੇਤਰ ਲਈ ਸੰਸਾਰ ਦੇ ਖੇਤਰ ਨੂੰ ਵੱਖਰਾ ਵੇਖਾਉਦਾ ਹੈ।
ਸੁਧਾਰਿਆ ਲਾਈਵ-CD ਸਹਿਯੋਗ
RAM ਜਾਂ USB ਸਟਿੱਕ ਤੋਂ ਚੱਲਦੇ ਲਾਈਵ ਈਮੇਜ਼ ਨੂੰ ਇਸਟਾਲ ਕਰਨ ਦੀ ਸਮੱਰਥਾ
ਸੁਧਾਰਿਆ IEEE-1394 (Firewire) ਸਹਿਯੋਗ
ਸੋਨੀ ਪਲੇਅਸਟੇਸ਼ਨ 3 ਲਈ ਸੁਧਾਰੀ ਇੰਸਟਾਲੇਸ਼ਨ
ਫਰੈਂਚ ਕੀ-ਬੋਰਡ ਖਾਕਾ latin9 ਵਰਤਦਾ ਹੈ
ਸੁਧਰੀ ਕਿੱਕਸਟਾਰਟ ਇੰਸਟਾਲੇਸ਼ਨ
ਕੁਝ ਸੋਨੀ VAIO ਨੋਟਬੁੱਕਾਂ ਵਿੱਚ ਫੇਡੋਰਾ ਇੰਸਟਾਲ ਕਰਨ ਸਮੇਂ CD-ROM ਨਾਲ ਸਮੱਸਿਆ ਹੈ। ਜੇਕਰ ਇੰਝ ਹੁੰਦਾ ਹੈ ਤਾਂ ਇੰਸਟਾਲੇਸ਼ਨ ਕਾਰਵਾਈ ਨੂੰ ਮੁੜ-ਚਾਲੂ ਕਰਕੇ, ਬੂਟ ਪਰਾਉਟ ਉੱਤੇ ਹੇਠ ਦਿੱਤੀ ਕਮਾਂਡ ਦਿਓ:
pci=off ide1=0x180,0x386
ਇਹ ਚੋਣ ਇੰਸਟਾਲੇਸ਼ਨ ਨੂੰ ਸਧਾਰਨ ਢੰਗ ਨਾਲ ਚੱਲਣ ਲਈ ਸਹਾਇਕ ਹੈ, ਜਦੋਂ ਕਿ ਇਹ ਚੋਣ ਨਾਲ ਨਾ ਖੋਜਿਆ ਗਿਆ ਜੰਤਰ ਪਹਿਲੀਂ ਵਾਰ ਫੇਡੋਰਾ ਚੱਲਣ ਉੱਤੇ ਸੰਰਚਿਤ ਕੀਤਾ ਜਾਵੇਗਾ।
ਸਭ IDE RAID (ਰੇਡ) ਕੰਟਰੋਲਰ ਸਹਿਯੋਗੀ ਨਹੀਂ ਹਨ। ਜੇ ਤੁਹਾਡਾ RAID ਕੰਟਰੋਲਰ ਹਾਲੇ dmraid ਲਈ ਸਹਿਯੋਗੀ ਨਹੀਂ ਹੈ ਤਾਂ ਤੁਸੀਂ ਲਿਨਕਸ ਸਾਫਟਵੇਅਰ RAID ਰਾਹੀਂ RAID ਲਰੀ ਵਿੱਚ ਡਰਾਇਵਾਂ ਜੋੜ ਸਕਦੇ ਹੋ। ਸਹਿਯੋਗੀ ਕੰਟਰੋਲਰਾਂ ਲਈ, ਕੰਪਿਊਟਰ BIOS ਵਿੱਚ ਰੇਡ ਫੰਕਸ਼ਨ ਸੰਰਚਨਾ ਵੇਖੋ।
ਕੁਝ ਸਰਵਰਾਂ ਉੱਤੇ ਕਈ ਨੈੱਟਵਰਕ ਇੰਟਰਫੇਸ ਹੁੰਦੇ ਹਨ, ਜਿਸ ਵਿੱਚ BIOS ਮੁਤਾਬਕ ਪਹਿਲੇਂ ਨੈੱਟਵਰਕ ਇੰਟਰਫੇਸ ਨੂੰ eth0 ਨਹੀਂ ਦਿੱਤਾ ਜਾ ਸਕਦਾ ਹੈ, ਜੋ ਕਿ ਇੰਸਟਾਲਰ ਨੂੰ ਇੱਕ ਵੱਖਰਾ ਨੈੱਟਵਰਕ ਇੰਟਰਫੇਸ ਖੋਜਣ ਲਈ ਕਾਰਨ ਬਣਦਾ ਹੈ, ਜਿਸ ਨੂੰ PXE ਵਰਤੋਂ ਜਾਂਦਾ ਹੈ। ਇਹ ਰਵੱਈਆ ਬਦਲਣ ਲਈ, pxelinux.cfg/* ਸੰਰਚਨਾਂ ਫਾਇਲਾਂ ਵਿੱਚ ਅੱਗੇ ਦਿੱਤੇ ਵਰਤੋਂ:
IPAPPEND 2 APPEND ksdevice=bootif
ਉੱਤੇ ਦਿੱਤੀਆਂ ਚੋਣਾਂ ਇੰਸਟਾਲਰ ਨੂੰ ਉਹੀ ਨੈੱਟਵਰਕ ਇੰਟਰਫੇਸ ਵਰਤਣ ਦੇਵੇਗੀ, ਜੋ ਕਿ BIOS ਅਤੇ PXE ਵਰਤਦੇ ਹਨ। ਤੁਸੀਂ ਅੱਗੇ ਦਿੱਤੀ ਚੋਣ ਵੀ ਵਰਤ ਸਕਦੇ ਹੋ:
ksdevice=link
ਇਹ ਚੋਣ ਇੰਸਟਾਲਰ ਨੂੰ ਪਹਿਲਾਂ ਨੈੱਟਵਰਕ ਜੰਤਰ ਵਰਤਣ ਦੇਵੇਗਾ, ਜੋ ਕਿ ਉਹ ਨੈੱਟਵਰਕ ਸਵਿੱਚ ਨਾਲ ਜੁੜਿਆ ਹੋਇਆ ਲੱਭੇਗਾ।
ਫੇਡੋਰਾ ਅੱਪਗਰੇਡ ਕਰਨ ਲਈ ਸਿਫਾਰਸ਼ੀ ਢੰਗਾਂ ਬਾਰੇ ਜਾਣਕਾਰੀ ਲਈ http://fedoraproject.org/wiki/DistributionUpgradeshttp://fedoraproject.org/wiki/DistributionUpgrades
ਆਮ ਤੌਰ ਉੱਤੇ ਅੱਪਗਰੇਡ ਨਾਲੋਂ ਤਾਜ਼ਾ ਇੰਸਟਾਲ ਕਰਨ ਨੂੰ ਹੀ ਪਹਿਲ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਹੋਰ ਰਿਪੋਜ਼ਟਰੀਆਂ ਤੋਂ ਇੰਸਟਾਲ ਕੀਤੇ ਸਾਫਟਵੇਅਰਾਂ ਵਾਲੇ ਸਿਸਟਮਾਂ ਲਈ। ਜੇਕਰ ਸੁਤੰਤਰ ਧਿਰ ਤੋਂ ਪੈਕੇਜ ਸਿਸਟਮ ਉੱਤੇ ਇੰਸਟਾਲ ਕੀਤੇ ਗਏ ਹੋਣ ਤਾਂ ਇਹਨਾਂ ਦੇ ਕੰਮ ਕਰਨ ਦੀ ਸੰਭਵਾਨਾਂ ਕਾਫ਼ੀ ਘੱਟ ਜਾਂਦੀ ਹੈ। ਜੇ ਤੁਸੀਂ ਤਾਂ ਵੀ ਇੱਕ ਅੱਪਗਰੇਡ ਹੀ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ:
ਅੱਪਗਰੇਡ ਕਰਨ ਤੋਂ ਪਹਿਲਾਂ, ਆਪਣੇ ਸਿਸਟਮ ਦਾ ਬੈਕਅੱਪ ਲੈ ਲਵੋ। ਖਾਸ ਤੌਰ ਉੱਤੇ /etc, /home ਅਤੇ ਹੋ ਸਕੇ ਤਾਂ /opt ਅਤੇ /usr/local ਦਾ, ਜੇ ਨਿੱਜੀ ਲੋੜ ਦੇ ਪੈਕੇਜ ਇੰਸਟਾਲ ਕੀਤੇ ਹਨ, ਨੂੰ ਸੁਰੱਖਿਅਤ ਬਣਾ ਲਵੋ। ਤੁਸੀਂ ਪੁਰਾਣੀ ਇੰਸਟਾਲੇਸ਼ਣ ਦਾ "ਕਲੋਨ" ਨਾਲ ਬਹੁ-ਬੂਟ ਢੰਗ ਵਰਤਣ ਵਾਸਤੇ ਵੱਖਰੇ ਢੰਗ ਨਾਲ ਸੁਰੱਖਿਅਤ ਵਾਪਸੀ ਵਰਤ ਸਕਦੇ ਹੋ। ਇਸ ਹਾਲਤ ਵਿੱਚ, ਬਦਲਵਾ ਬੂਟ ਮੀਡਿਆ ਬਣਾਓ ਜਿਵੇਂ ਕਿ ਗਰੱਬ ਬੂਟ ਫਲਾਪੀ।
![]() | ਸਿਸਟਮ ਸੰਰਚਨਾ ਬੈਕਅੱਪ |
|---|---|
|
ਅੱਪਗਰੇਡ ਕਰਨ ਬਾਅਦ, ਕਮਾਂਡ ਚਲਾਓ:
rpm -qa --last > RPMS_by_Install_Time.txt
ਪੈਕੇਜਾਂ ਲਈ ਆਉਟਪੁੱਟ ਦਾ ਅੰਤ ਵੇਖੋ, ਜੋ ਕਿ ਪ੍ਰੀ-ਡੇਟ ਅੱਪਗਰੇਡ ਹਨ। ਉਹ ਪੈਕੇਜ, ਜੋ ਕਿ ਤੀਜੀ-ਧਿਰ ਰਿਪੋਜ਼ਟਰੀ ਵਿੱਚੋਂ ਹਨ, ਨੂੰ ਹਟਾਓ ਜਾਂ ਅੱਪਗਰੇਡ ਕਰੋ, ਨਹੀਂ ਤਾਂ ਲੋੜ ਮੁਤਾਬਕ ਉਨ੍ਹਾਂ ਨੂੰ ਮੁਖਾਤਬ ਹੋਵੋ।