downloadDownload FAQFAQ
Site Navigation:
 
 

15. Java ਅਤੇ java-gcj-compat

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਫੇਡੋਰਾ ਦੇ ਇਹ ਰੀਲਿਜ਼ ਵਿੱਚ ਜਾਵਾ ਇੰਵਾਇਰਮਿੰਟ, ਜਿਸ ਨੂੰ java-gcj-compat ਦਾ ਮੁਫ਼ਤ ਅਤੇ ਓਪਨ ਸੋਰਸ ਵਰਜਨ ਹੈ। java-gcj-compat ਭੰਡਾਰ ਵਿੱਚ ਇੱਕ ਸੰਦ-ਸਮੱਗਰੀ ਅਤੇ ਚੱਲਣ ਵਾਤਾਵਰਨ ਹੈ, ਜੋ ਕਿ ਕਈ ਲਾਭਦਾਇਕ ਪਰੋਗਰਾਮਾਂ ਨੂੰ ਬਣਾਉਣ ਅਤੇ ਚਲਾਉਣ ਦੇ ਯੋਗ ਹੈ, ਜੋ ਕਿ ਜਾਵਾ ਪਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਗਏ ਹਨ।

[ਸੂਚਨਾ]ਫੇਡੋਰਾ ਵਿੱਚ ਜਾਵਾ ਸ਼ਾਮਿਲ ਨਹੀਂ ਹੈ

ਜਾਵਾ ਸਨ ਮਾਈਕਰੋ-ਸਿਸਟਮ ਦਾ ਮਾਰਕਾ ਹੈ। java-gcj-compat ਪੂਰੀ ਤਰ੍ਹਾਂ ਮੁਫ਼ਤ/ਮੁਕਤ ਸਾਫਟਵੇਅਰ ਸਟੈਕ ਹੈ, ਜੋ ਕਿ ਜਾਵਾ ਨਹੀਂ ਨਹੀਂ ਹੈ, ਪਰ ਜਾਵਾ ਸਾਫਟਵੇਅਰ ਚਲਾ ਸਕਦਾ ਹੈ।

java-gcj-compat ਦੇ ਤਿੰਨ ਮੁੱਖ ਭਾਗ ਹਨ: ਇੱਕ GNU java ਰਨਟਾਇਮ(libgcj), ਈਲੈਪਸ ਜਾਵਾ ਕੰਪਾਇਲਰ (ecj), ਅਤੇ ਰੇਪਰ ਅਤੇ ਲਿੰਕ (java-gcj-compat), ਜੋ ਕਿ ਹੋਰ ਜਾਵਾ ਵਾਤਾਵਰਣ ਵਾਂਗ ਰਲਦਾ ਰਨਟਾਇਮ ਅਤੇ ਕੰਪਾਇਲਰ ਉਪਲੱਬਧ ਕਰਵਾਉਦਾ ਹੈ।

ਇਹ ਫੇਡੋਰਾ ਰੀਲਿਜ਼ ਵਿੱਚ ਜਾਵਾ ਸਾਫਟਵੇਅਰ ਪੈਕੇਜ java-gcj-compat ਵਾਤਾਵਰਨ ਦੀ ਵਰਤੋਂ ਕਰਦਾ ਹੈ। ਇਹ ਪੈਕੇਜ ਵਿੱਚ OpenOffice.org Base, ਈਲੈਪਸ, ਅਤੇ ਆਪਚੇ ਟੋਮਕੈਟ ਹਨ। http://www.fedoraproject.org/wiki/JavaFAQ ਨੂੰ ਫੇਡੋਰਾ ਵਿੱਚ ਮੁਫ਼ਤ/ਮੁਕਤ ਜਾਵਾ ਵਾਤਾਵਰਨ java-gcj-compat ਬਾਰੇ ਜਾਣਕਾਰੀ ਲਈ ਵੇਖੋ।

[ਖਾਸ]ਬੱਗ ਰਿਪੋਰਟ ਵਿੱਚ ਟਿਕਾਣਾ ਅਤੇ ਵਰਜਨ ਜਾਣਕਾਰੀ ਸ਼ਾਮਿਲ ਕਰਨੀ

ਜਦੋਂ ਵੀ ਬੱਗ ਜਾਣਕਾਰੀ ਦਿੱਤੀ ਜਾਵੇ ਤਾਂ ਇਹਨਾਂ ਕਮਾਂਡਾਂ ਦੀ ਆਉਟਪੁੱਟ ਦਿੱਤੀ ਜਾਵੇ:

which java && java -version && which javac && javac -version 

15.1. ਜਾਵਾ ਅਤੇ ਜਾਵਾ ਵਰਗੇ ਪੈਕੇਜ ਪਰਬੰਧ

java-gcj-compat ਮੁਫ਼ਤ ਸਾਫਟਵੇਅਰ ਸਟੈਕ ਵਿੱਚ ਇੱਕ ਹੋਰ ਪਹਿਲ ਕਰਦਿਆਂ ਫੇਡੋਰਾ ਤੁਹਾਨੂੰ ਕਈ ਜਾਵਾ ਸਥਾਪਨ ਇੰਸਟਾਲ ਕਰਨ ਅਤੇ ਉਨ੍ਹਾਂ ਵਿੱਚ alternatives ਕਮਾਂਡ ਲਾਇਨ ਸੰਦ ਰਾਹੀਂ ਬਦਲਣ ਵਿੱਚ ਸਹਾਇਕ ਹੈ। ਪਰ, ਹਰੇਕ ਜਾਵਾ ਸਿਸਟਮ, ਜੋ ਤੁਸੀਂ ਇੰਸਟਾਲ ਕਰੋ, JPackage ਪ੍ਰੋਜੈਕਟ ਪੈਕੇਜ ਹਦਾਇਤਾਂ ਮੁਤਾਬਕ ਹੋਣਾ ਚਾਹੀਦਾ ਹੈ ਤਾਂ ਕਿ laternatives ਦਾ ਫਾਇਦਾ ਲਿਆ ਜਾ ਸਕੇ। ਇੱਕ ਵਾਰ ਇਹ ਪੈਕੇਜ ਪੂਰੀ ਤਰ੍ਹਾਂ ਇੰਸਟਾਲ ਹੋ ਜਾਵੇ ਤਾਂ root ਉਪਭੋਗੀ java ਅਤੇ javac ਸਥਾਪਨ ਵਿੱਚ alternatives ਕਮਾਂਡ ਰਾਹੀਂ ਬਦਲ ਸਕਦਾ ਹੈ:

alternatives --config java  
alternatives --config javac

15.2. ਜਾਵਾ ਐਪਲਿਟ ਦਾ ਕੰਟਰੋਲ

ਫੇਡੋਰਾ ਦੇ ਇਹ ਰੀਲਿਜ਼ ਵਿੱਚ gcjwebplugin ਦੀ ਝਲਕ ਵੀ ਸ਼ਾਮਲ ਕੀਤੀ ਹੈ, ਜੋ ਕਿ ਜਾਵਾ ਐਪਲਿਟ ਲਈ ਇੱਕ ਫਾਇਰਫਾਕਸ ਪਲੱਗਇਨ ਹੈ। gcjwebplugin ਨੂੰ ਮੂਲ ਰੂਪ ਵਿੱਚ ਯੋਗ ਨਹੀਂ ਕੀਤਾ ਗਿਆ ਹੈ ਕਿਉਂਕਿ GNU Classpath ਵਿੱਚ ਸੁਰੱਖਿਆ ਸਥਾਪਨ ਹਾਲੇ ਵੀ ਵਿਕਾਸ ਅਧੀਨ ਹੈ, ਇਹ ਨਾ-ਭਰੋਸੇਯੋਗ ਐਪਲਿਟ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਤਿਆਰ ਨਹੀਂ ਹੈ। GNU Classpath ਵਿੱਚ AWT ਅਤੇ ਸਵੈਂਗ (Swing) ਹੁਣ ਠੀਕ ਢੰਗ ਨਾਲ ਤਿਆਰ ਹੋ ਚੁੱਕੇ ਹਨ, ਜੋ ਕਿ ਵੈੱਬ ਉੱਤੇ ਉਪਲੱਬਧ ਕਈ ਐਪਲਿਟਾਂ ਨੂੰ ਚਲਾ ਸਕਦੇ ਹਨ। ਉਤਸ਼ਾਹੀ ਉਪਭੋਗੀ, ਜੋ ਕਿ gcjwebplugin ਨੂੰ ਵਰਤਣਾ ਚਾਹੁੰਦੇ ਹੋਣ, /usr/share/doc/libgcj-4.1.2/README.libgcjwebplugin.so ਨੂੰ ਪੜ੍ਹ ਸਕਦੇ ਹਨ, ਜੋ ਕਿ libgcj ਪੈਕੇਜ ਰਾਹੀਂ ਇੰਸਟਾਲ ਕੀਤਾ ਜਾਂਦਾ ਹੈ। README ਪਲੱਗਇਨ ਨੂੰ ਚਾਲੂ ਕਰਨ ਬਾਰੇ ਅਤੇ ਸਬੰਧਤ ਖਤਰਿਆਂ ਬਾਰੇ ਦੱਸਦੀ ਹੈ।

15.3. ਫੇਡੋਰਾ ਅਤੇ JPackage Java ਪੈਕੇਜ

ਫੇਡੋਰਾ ਵਿੱਚ JPackage ਪ੍ਰੋਜੈਕਟ ਤੋਂ ਕਈ ਪੈਕੇਜ ਲਏ ਗਏ ਹਨ, ਜੋ ਕਿ ਜਾਵਾ ਸਾਫਟਵੇਅਰ ਰਿਪੋਜ਼ਟਰੀ ਉਪਲੱਬਧ ਕਰਵਾਉਦਾ ਹੈ। ਇਹ ਪੈਕੇਜ ਫੇਡੋਰਾ ਵਿੱਚ ਸੋਧੇ ਗਏ ਹਨ, ਜੋ ਕਿ ਨਿੱਜੀ ਮਲਕੀਅਤ ਸਾਫਟਵੇਅਰ ਨਿਰਭਰਤਾ ਖਤਮ ਕਰਦੇ ਹਨ ਅਤੇ GCJ ਦਾ ahead-of-time ਕੰਪਾਇਲੇਸ਼ਨ ਫੀਚਰ ਵਰਤ ਕੇ ਬਣਾਏ ਗਏ ਹਨ। ਇਹਨਾਂ ਪੈਕੇਜ ਨੂੰ ਫੇਡੋਰਾ ਰਿਪੋਜ਼ਟਰੀ ਤੋਂ ਅੱਪਡੇਟ ਕਰੋ ਜਾਂ ਫੇਡੋਰਾ ਵਲੋਂ ਨਾ ਦਿੱਤੇ ਪੈਕੇਜਾਂ ਲਈ JPackage ਰਿਪੋਜ਼ਟਰੀ ਨੂੰ ਵਰਤੋਂ। ਪ੍ਰੋਜੈਕਟ ਅਤੇ ਇਸ ਵਲੋਂ ਉਪਲੱਬਧ ਸਾਫਟਵੇਅਰਾਂ ਬਾਰੇ ਜਾਣਕਾਰੀ ਲੈਣ ਲਈ http://jpackage.org ਵੇਖੋ।

[ਸਾਵਧਾਨ]ਫੇਡੋਰਾ ਅਤੇ JPackage ਤੋਂ ਪੈਕੇਜ ਮਿਲਾਉਣੇ

ਇੱਕੋ ਸਿਸਟਮ ਉੱਤੇ ਫੇਡੋਰਾ ਅਤੇ JPackage ਰਿਪੋਜ਼ਟਰੀ ਵਿੱਚੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ ਪੈਕੇਜ ਅਨੁਕੂਲਤਾ ਦੀ ਜਾਂਚ ਕਰ ਲਵੋ। ਨਾ-ਅਨੁਕੂਲ ਪੈਕੇਜ ਗੁੰਝਲਦਾਰ ਮੁੱਦੇ ਬਣਾ ਸਕਦੇ ਹਨ।

ਈਲੈਪਸ ਦੇ ਨਵੇਂ ਰੀਲਿਜ਼ ਨੋਟਿਸ ਲਈ http://fedoraproject.org/wiki/Docs/Beats/Devel/Tools/Eclipse ਵੇਖੋ।

15.4. Maven (v2)

ਫੇਡੋਰਾ ਵਿੱਚ maven2 ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (mvn), maven2 ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ mvn-jpp, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ ਦੱਸਦਾ ਹੈ, ਵਰਤ ਸਕਦੇ ਹਨ।

ਫੇਡੋਰਾ ਵਿੱਚ maven2 ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (mvn), maven2 ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ mvn-jpp, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ ਦੱਸਦਾ ਹੈ, ਵਰਤ ਸਕਦੇ ਹਨ। ਵਿਸ਼ੇਸ਼ਤਾ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ /usr/share/doc/maven2-2.0.4/maven2-jpp-readme.html ਫਾਇਲ ਵਿੱਚ ਵੇਖੋ, ਜੋ ਕਿ maven2-manual ਪੈਕੇਜ ਵਿੱਚ ਆਉਦੀ ਹੈ।