downloadDownload FAQFAQ
Site Navigation:
 
 

7. ਫੇਡੋਰਾ ਲਾਈਵ ਈਮੇਜ

[ਸੰਕੇਤ]ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ

These release notes may be updated. Visit http://docs.fedoraproject.org/release-notes/ to view the latest release notes for Fedora.

ਫੇਡੋਰਾ ਰੀਲਿਜ਼ ਵਿੱਚ ਕਈ ਲਾਈਵ ISO ਈਮੇਜ਼ ਪੁਰਾਣੇ ਇੰਸਟਾਲੇਸ਼ਨ ਢੰਗਾਂ ਦੇ ਨਾਲ ਦਿੱਤੇ ਜਾ ਰਹੇ ਹਨ। ਇਹ ISO ਈਮੇਜ਼ ਬੂਟ-ਹੋਣ ਯੋਗ ਹਨ ਅਤੇ ਤੁਸੀਂ ਇਨ੍ਹਾਂ ਨੂੰ ਮੀਡਿਆ ਉਤੇ ਲਿਖ ਕੇ ਫੇਡੋਰਾ ਵੇਖਣ ਲਈ ਵਰਤ ਸਕਦੇ ਹੋ। ਇਨ੍ਹਾਂ ਵਿੱਚ ਫੀਚਰ ਸ਼ਾਮਲ ਹੈ, ਜਿਸ ਨਾਲ ਤੁਸੀਂ ਲਾਈਵ ਈਮੇਜ਼ ਸਮੱਗਰੀ ਨੂੰ ਆਪਣੀ ਹਾਰਡ ਡਰਾਇਵ ਉੱਤੇ ਵਧੀਆ ਕਾਰਗੁਜ਼ਾਰੀ ਲਈ ਵਰਤ ਸਕਦੇ ਹੋ।

7.1. ਉਪਲੱਬਧ ਈਮੇਜ਼

ਫੇਡੋਰਾ 7 ਲਈ 3 ਲਾਈਵ ਈਮੇਜ਼ ਉਪਲੱਬਧ ਹਨ।

  1. ਫੇਡੋਰਾ 7 i386 ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ ਗਨੋਮ ਡੈਸਕਟਾਪ ਵਾਤਾਵਰਨ ਸ਼ਾਮਲ ਹੈ, ਜੋ ਕਿ ਫੇਡੋਰਾ ਭਾਸ਼ਾ ਸਹਿਯੋਗ ਨਾਲ ਜੁੜਿਆ ਹੋਇਆ ਹੈ ਅਤੇ ਫੇਡੋਰਾ ਵਿੱਚ ਉਪਲੱਬਧ ਉਤਪਾਦਨ ਕਾਰਜਾਂ ਦਾ ਮੁੱਢਲਾ ਸੈੱਟ ਹੈ।

  2. ਫੇਡੋਰਾ 7 x86_64 ਡੈਸਕਟਾਪ DVD ਹੈ। ਇਹ DVD ਆਕਾਰ ਦਾ ਈਮੇਜ਼ x86_64 ਮਸ਼ੀਨਾਂ ਲਈ ਹੈ। ਇਸ ਦੀ ਗੁਣ i386 ਡੈਸਕਟਾਪ ਵਾਲੇ ਹੀ ਹਨ ਅਤੇ ਬਹੁ-ਲਾਇਬੇਰੀ ਪੈਕੇਜ ਸ਼ਾਮਲ ਹਨ।

  3. ਫੇਡੋਰਾ 7 i386 KDE ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ KDE ਡੈਸਕਟਾਪ ਵਾਤਾਵਰਨ ਅਤੇ KDE ਕਾਰਜਾਂ ਦਾ ਵੱਡਾ ਸੈੱਟ ਹੈ। ਇਹ ਈਮੇਜ਼ ਅੰਗਰੇਜ਼ੀ ਭਾਸ਼ਾ ਲਈ ਹੀ ਪੂਰੀ ਤਰ੍ਹਾਂ ਸਹਿਯੋਗੀ ਹੈ। ਗਨੋਮ ਅਧਾਰਿਤ ਲਾਈਵ ਈਮੇਜ਼ ਵਿੱਚ ਓਪਨ-ਆਫਿਸ ਦਫ਼ਤਰ ਥਾਂ ਬਚਾਉਣ ਲਈ ਨਹੀਂ ਰੱਖਿਆ ਗਿਆ ਹੈ। ਉਸ ਵਿੱਚ ਅਬੀ-ਵਰਡ ਅਤੇ ਹੋਰ ਭਾਸ਼ਾਵਾਂ ਲਈ ਸਹਿਯੋਗ ਹੈ। KDE ਲਾਈਵ CD ਕੇ-ਆਫਿਸ ਦੀ ਵਰਤੋਂ ਕੀਤੀ ਗਈ ਹੈ। ਫੇਡੋਰਾ ਲਾਈਵ ਈਮੇਜ਼ i586 ਢੰਗ ਦੀਆਂ ਮਸ਼ੀਨਾਂ ਉੱਤੇ ਸਹਿਯੋਗੀ ਨਹੀਂ ਹੈ। ਫੇਡੋਰਾ ਨੂੰ i586 ਉੱਤੇ ਇੰਸਟਾਲ ਕਰਨ ਲਈ, ਤੁਹਾਨੂੰ ਮੂਲ ਇੰਸਟਾਲੇਸ਼ਨ ਢੰਗ ਹੀ ਵਰਤਣਾ ਪਵੇਗਾ।

7.2. ਵਰਤੋਂ ਜਾਣਕਾਰੀ

ਲਾਈਵ ਈਮੇਜ਼ ਕਿਸੇ ਵੀ ਮਸ਼ੀਨ ਉੱਤੇ ਬੂਟ ਕਰ ਸਕਦੇ ਹਨ, ਜੋ ਕਿ CD-ROM ਤੋਂ ਬੂਟ ਕਰਨ ਲਈ ਸਹਾਇਕ ਹੈ। CD ਤੋਂ ਬੂਟ ਕਰਨ ਉਪਰੰਤ, ਤੁਸੀਂ ਲਾਗਇਨ ਕਰਕੇ ਫੇਡੋਰਾ(fedora) ਉਪਭੋਗੀ ਦੇ ਤੌਰ ਉੱਤੇ ਡੈਸਕਟਾਪ ਵਾਤਾਵਰਨ ਵਰਤ ਸਕਦੇ ਹੋ। ਲਾਗਇਨ ਕਰਨ ਲਈ ਗੁਪਤ-ਕੋਡ ਨੂੰ ਖਾਲੀ ਰਹਿਣ ਦਿਓ। ਲਾਈਵ ਈਮੇਜ਼ ਆਟੋਮੈਟਿਕ ਲਾਗਇਨ ਨਹੀਂ ਕਰਦੇ ਤਾਂ ਕਿ ਉਪਭੋਗੀ ਆਪਣੀ ਲੋੜ ਮੁਤਾਬਕ ਭਾਸ਼ਾ ਚੁਣ ਸਕਣ। ਲਾਗਇਨ ਕਰਨ ਉਪਰੰਤ, ਜੇ ਤੁਸੀਂ ਲਾਈਵ ਈਮੇਜ਼ ਨੂੰ ਆਪਣੀ ਹਾਰਡ-ਡਿਸਕ ਉੱਤੇ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਡੈਸਕਟਾਪ ਉੱਤੇ ਮੌਜੂਦ Install to Hard Drive ਆਈਕਾਨ ਨੂੰ ਕਲਿੱਕ ਕਰੋ।

7.3. ਬੂਟ ਕਰਨ ਦੇ ਹੋਰ ਢੰਗ

ਲਾਈਵ ਈਮੇਜ਼ ਨੂੰ ਵਰਤਣ ਦਾ ਇੱਕ ਹੋਰ ਢੰਗ ਹੈ ਉਨ੍ਹਾਂ ਨੂੰ USB ਸਟਿੱਕ ਵਿੱਚ ਰੱਖਣ ਦਾ। ਇਹ ਕਰਨ ਲਈ, ਡਿਵੈਲਪਮਿੰਟ ਰਿਪੋਜ਼ਟਰੀ ਵਿੱਚੋਂ livecd-tools ਵਰਤੋਂ। ਤਦ livecd-iso-to-stick ਸਕ੍ਰਿਪਟ ਚਲਾਓ:

/usr/bin/livecd-iso-to-stick /path/to/live.iso /dev/sdb1

/dev/sdb1 ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਕਿ ਈਮੇਜ਼ ਰੱਖਿਆ ਹੈ।

ਇਹ ਇੱਕ ਨੁਕਸਾਨਦਾਇਕ ਕਾਰਵਾਈ ਨਹੀਂ ਹੈ, ਤੁਹਾਡੀ ਮੌਜੂਦਾ USB ਸਟਿੱਕ ਉੱਤੇ ਮੌਜੂਦ ਕਿਸੇ ਵੀ ਡਾਟੇ ਨੂੰ ਸੁਰੱਖਿਅਤ ਰੱਖਿਆ ਜਾਵੇਗਾ।

7.4. ਇੱਕ ਨਿਯਮਤ ਫੇਡੋਰਾ ਇੰਸਟਾਲ ਤੋਂ ਅੰਤਰ

ਇੱਕ ਆਮ ਫੇਡੋਰਾ ਇੰਸਟਾਲ ਦੇ ਲਾਈਵ ਈਮੇਜ ਨਾਲ ਅੱਗੇ ਦਿੱਤੇ ਅੰਤਰ ਹਨ:

  • sshd ਸੇਵਾ ਬੰਦ ਕੀਤੀ ਗਈ ਹੈ, ਕਿਉਂਕਿ ਮੂਲ ਰੂਪ ਵਿੱਚ ਕੋਈ ਗੁਪਤ-ਕੋਡ ਨਹੀਂ ਹੁੰਦਾ ਹੈ।

  • ਨੈੱਟਵਰਕਮੈਨੇਜਰ ਨੂੰ ਗਨੋਮ ਅਤੇ ਕੇਡੀਈ ਦੋਵੇਂ ਲਾਈਵ ਈਮੇਜ਼ ਵਿੱਚ ਮੂਲ ਰੂਪ ਵਿੱਚ ਚਾਲੂ ਕੀਤਾ ਗਿਆ ਹੈ।