![]() | ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
|---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਤੁਸੀਂ ਇਹ ਰੀਲਿਜ਼ ਲਈ ਤਸਵੀਰਾਂ ਅਤੇ ਵੀਡਿਓ ਨੂੰ http://fedoraproject.org/wiki/Tours/Fedora7 ਉੱਤੇ ਵੇਖ ਸਕਦੇ ਹੋ।
ਇਹ ਰੀਲਿਜ਼ ਵਿੱਚ ਕਈ ਮੁੱਖ ਭਾਗ ਅਤੇ ਤਕਨਾਜੀਆਂ ਦੇ ਨਵੇਂ ਵਰਜਨ ਦਿੱਤੇ ਗਏ ਹਨ। ਅੱਗੇ ਦਿੱਤੇ ਭਾਗ ਵਿੱਚ ਫੇਡੋਰਾ ਦੇ ਆਖਰੀ ਰੀਲਿਜ਼ ਤੋਂ ਆਏ ਵੱਡੇ ਬਦਲਾਅ ਦਿੱਤੇ ਗਏ ਹਨ।
ਪਹਿਲੀ ਵਾਰ, ਫੇਡੋਰਾ ਵਿੱਚ ਕਈ ਸਪਿਨ ਰੱਖੇ ਗਏ ਹਨ, ਜਿਸ ਵਿੱਚ ਫੇਡੋਰਾ ਦੇ ਖਾਸ ਪੈਕੇਜ ਸੈੱਟ ਬਣਾਏ ਗਏ ਹਨ। ਹਰੇਕ ਸਪਿਨ ਵਿੱਚ ਸਾਫਟਵੇਅਰ ਦਾ ਗਰੁੱਪ ਹੈ, ਜੋ ਕਿ ਇੱਕ ਖਾਸ ਕਿਸਮ ਦੇ ਉਪਭੋਗੀਆਂ ਲਈ ਬਣਾਏ ਗਏ ਹਨ। ਇਸ ਤੋਂ ਇਲਾਵਾਂ ਛੋਟਾ boot.iso ਈਮੇਜ਼ ਨੈੱਟਵਰਕ ਇੰਸਟਾਲੇਸ਼ਨ ਲਈ ਹੈ, ਉਪਭੋਗੀਆਂ ਕੋਲ ਅੱਗੇ ਦਿੱਤੇ ਸਪਿਨ ਹਨ:
ਗਨੋਮ ਅਤੇ ਕੇਡੀਈ ਡੈਸਕਟਾਪ ਵਾਤਾਵਰਨ ਅਧਾਰਿਤ ਬੂਟ-ਹੋਣਯੋਗ ਲਾਈਵ ਈਮੇਜ਼ ਹਨ, ਜੋ ਕਿ ਇੱਕ ਹਾਰਡ ਡਿਸਕ ਉੱਤੇ ਇੰਸਟਾਲ ਵੀ ਕੀਤੇ ਜਾ ਸਕਦੇ ਹਨ। ਇਹ ਸਪਿਨ ਡੈਸਕਟਾਪ ਉਪਭੋਗੀਆਂ ਲਈ ਹਨ, ਜੋ ਕਿ ਇੱਕ ਇੱਕਲੀ ਡਿਸਕ ਇੰਸਟਾਲੇਸ਼ਨ ਪਸੰਦ ਕਰਦੇ ਹਨ ਅਤੇ ਫੇਡੋਰਾ ਨੂੰ ਦੋਸਤਾਂ, ਪਰਿਵਾਰ ਅਤੇ ਖਾਸ ਪਰੋਗਰਾਮਾਂ ਉੱਤੇ ਵੰਡਣ ਲਈ ਹੈ।
ਡੈਸਕਟਾਪ, ਵਰਕਸਟੇਸਨ ਅਤੇ ਸਰਵਰ ਉਪਭੋਗੀਆਂ ਲਈ ਨਿਯਤਮ ਈਮੇਜ਼ ਹੈ। ਇਹ ਸਪਿਨ ਪਹਿਲਾਂ ਹੀ ਫੇਡੋਰਾ ਰੀਲਿਜ਼ ਰੱਖਣ ਵਾਲੇ ਉਪਭੋਗੀਆਂ ਲਈ ਇੱਕ ਵਧੀਆ ਅੱਪਗਰੇਡ ਅਤੇ ਰਲਦਾ ਇੰਵਾਇਰਮਿੰਟ ਰੱਖਦੇ ਹਨ।
DVD ਈਮੇਜ਼ ਦਾ ਸੈੱਟ ਦਿੱਤਾ ਗਿਆ ਹੈ, ਜਿਸ ਵਿੱਚ ਫੇਡੋਰਾ ਰਿਪੋਜ਼ਟਰੀ ਦੇ ਸਭ ਸਾਫਟਵੇਅਰ ਸ਼ਾਮਲ ਹਨ। ਇਹ ਸਪਿਨ ਨੂੰ ਉਹਨਾਂ ਉਪਭੋਗੀਆਂ ਲਈ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਕੋਲ ਬਰਾਂਡਬੈਡ ਇੰਟਰਨੈੱਟ ਪਹੁੰਚ ਨਹੀਂ ਹੈ ਅਤੇ ਜੋ ਕਿ ਡਿਸਕ ਉੱਤੇ ਸਾਫਟਵੇਅਰ ਪਸੰਦ ਕਰਦੇ ਹਨ।
ਇਹ ਰੀਲਿਜ਼ ਵਿੱਚ ਗਨੋਮ 2.18 ਅਤੇ ਕੇਡੀਈ 3.5.6 ਸ਼ਾਮਲ ਹਨ।
ਇਹ ਰੀਲਿਜ਼ ਵਿੱਚ ਤੇਜ਼ ਉਪਭੋਗੀ ਬਦਲਣ ਵੀ ਉਪਲੱਬਧ ਹੈ। ਡੀਵੈਲਪਰ ਇਹ ਫੀਚਰ ਨੂੰ ConsoleKit ਉੱਤੇ ਤੇਜ਼ ਨਾਲ ਵਿਕਾਸ ਕਰਕੇ ਉਪਲੱਬਧ ਕਰਵਾ ਕੇ ਡਿਸਟਰੀਬਿਊਸ਼ਨ ਵਿੱਚ ਪੂਰੀ ਤਰ੍ਹਾਂ ਜੋੜ ਦਿੱਤਾ ਹੈ।
ਡਿਸਪਲੇਅ ਜੰਤਰ ਹਾਟ-ਪਲੱਗ ਹੋ ਸਕਦੇ ਹਨ ਅਤੇ ਆਟੋਮੈਟਿਕ ਹੀ ਕੰਮ ਕਰਦੇ ਹਨ, Xorg ਸਰਵਰ 1.3 ਸ਼ਾਮਲ ਕਰਨ ਲਈ ਧੰਨਵਾਦ ਹੈ।
ਇਹ ਰੀਲਿਜ਼ ਵਿੱਚ ਨਵੇਂ ਬੇਤਾਰ ਨੈੱਟਵਰਕ ਲਈ ਫਇਰਮਵੇਅਰ ਪੈਕੇਜ ਸ਼ਾਮਲ ਕੀਤੇ ਗਏ ਹਨ। NetworkManager ਲਈ ਇੱਕ ਗਰਾਫਿਕਲ ਇੰਟਰਫੇਸ ਦਿੱਤਾ ਹੈ ਜੋ ਕਿ ਉਪਭੋਗੀ ਨੂੰ ਬੇਤਾਰ ਅਤੇ ਤਾਰ ਵਾਲੇ ਨੈੱਟਵਰਕ ਵਿੱਚ ਤੇਜ਼ੀ ਨਾਲ ਬਦਲਣ ਨਾਲ ਸਹੂਲਤ ਵਿੱਚ ਵਾਧਾ ਕਰਦਾ ਹੈ। NetworkManager ਗਨੋਮ ਅਤੇ ਕੇਡੀਈ ਲਾਈਵ ਸੀਡੀ ਵਿੱਚ ਮੌਜੂਦ ਹੈ।
ਫੇਡੋਰਾ ਵਿੱਚ ਇੱਕ ਨਵਾਂ "ਫਲਾਇੰਗ ਹਾਈ" ਸਰੂਪ ਸ਼ਾਮਲ ਕੀਤਾ ਗਿਆ ਹੈ, ਜੋ ਕਿ ਕਮਿਊਨਟੀ ਅਤੇ ਫੇਡੋਰਾ ਆਰਟਵਰਕ ਪ੍ਰੋਜੈਕਟ ਦਾ ਟੀਮ ਦੇ ਰੂਪ ਵਿੱਚ ਇੱਕ ਸਾਂਝਾ ਜਤਨ ਹੈ:
ਫਾਇਰਫਾਕਸ 2 ਵਿੱਚ ਕਈ ਨਵੇਂ ਫੀਚਰ, ਜਿਵੇਂ ਕਿ ਇਨ-ਲਾਇਨ ਸ਼ਬਦ-ਜੋੜ ਜਾਂਚਕਾਰ, ਬਲਿਟ-ਇਨ ਘਪਲਾ ਸੁਰੱਖਿਆ, ਅਤੇ ਬਰਾਊਜ਼ਿੰਗ ਸ਼ੈਸ਼ਨ ਮੁੜ-ਪ੍ਰਾਪਤ ਕਰਨ ਦੀ ਯੋਗਤਾ ਨਾਲ ਸ਼ਾਮਲ ਕੀਤਾ ਗਿਆ ਹੈ।
I18N ਸਹਿਯੋਗ SCIM ਇੰਪੁੱਟ ਢੰਗ ਦੇ ਨਾਲ ਬਹੁਤ ਹੀ ਵਧੀਆ ਹੋਇਆ ਹੈ, ਜੋ ਕਿ ਇੰਸਟਾਲ ਕਰਨ ਦੇ ਬਾਅਦ ਬਹੁਤ ਹੀ ਵਧੀਆ ਢੰਗ ਨਾਲ ਆਟੋਮੈਟਿਕ ਹੀ ਕੰਮ ਕਰਦਾ ਹੈ। SCIM ਹਰੇਕ ਅੱਖਰ ਜਾਂ ਅੱਖਰਾਂ ਦੇ ਸਮੂਹ ਨੂੰ ਹੈਂਡਲ ਕਰ ਸਕਦਾ ਹੈ। ਫੇਡੋਰਾ ਭਾਸ਼ਾ ਪੈਕੇਜਾਂ ਦੀ ਗਿਣਤੀ ਅਤੇ ਗਨੋਮ ਅਧਾਰਿਤ ਲਾਈਵ ਸੀਡੀ ਵਿੱਚ ਇੰਪੁੱਟ ਢੰਗ ਸ਼ਾਮਲ ਕਰਨ ਨਾਲ ਬਹੁਤ ਵੱਧ ਲੋਕਾਂ ਤੱਕ ਉਪਲੱਬਧ ਹੈ।
SELinux ਲਈ ਇੱਕ ਸੰਖੇਪ ਗਰਾਫਿਕਲ ਪਰਸ਼ਾਸ਼ਨ ਸੰਦ ਹੈ, system-config-selinux ਹੁਣ ਇਹ ਰੀਲਿਜ਼ ਵਿੱਚ ਮੂਲ ਰੂਪ ਵਿੱਚ ਉਪਲੱਬਧ ਹੈ। SELinux ਬੂਲੀਅਨ ਸੈਟਿੰਗ ਨੂੰ system-config-securitylevel ਸੰਦ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਸ ਨਵੇਂ ਸੰਦ ਵਿੱਚ ਜੋੜ ਦਿੱਤਾ ਗਿਆ ਹੈ।
SELinux ਸਮੱਸਿਆ ਨਿਪਟਾਰਾ ਸੰਦ setroubleshoot ਨੂੰ ਇਹ ਰੀਲਿਜ਼ ਵਿੱਚ ਮੂਲ ਰੂਪ ਵਿੱਚ ਯੋਗ ਰੱਖਿਆ ਗਿਆ ਹੈ। ਇਹ ਸੰਦ ਡੈਸਕਟਾਪ ਉਪਭੋਗੀ ਨੂੰ SELinux ਨੀਤੀ ਬਾਰੇ ਪਹੁੰਚ ਪਾਬੰਦੀ ਬਾਰੇ ਹਰੇਕ ਸੂਚਨਾ ਦਿੰਦੀ ਹੈ, ਜਿਸ ਵਿੱਚ ਉਸ ਨੂੰ ਹੈਂਡਲ ਕਰਨ ਲਈ ਸੁਝਾਅ ਵੀ ਨਾਲ ਹੀ ਹੁੰਦਾ ਹੈ।
ਇਹ ਰੀਲਿਜ਼ ਵਿੱਚ ਹੋਰ ਰੋਬਸਟ ਜੰਤਰ ਹੈਂਡਲ ਕਰਨ ਲਈ ਕਰਨਲ ਵਿੱਚ ਇੱਕ ਨਵਾਂ ਫਾਇਰਮਵੇਅਰ ਸਟੈਕ ਸ਼ਾਮਲ ਕੀਤਾ ਗਿਆ ਹੈ।
ਫੇਡੋਰਾ ਵਿੱਚ ਸੁਧਾਰਿਆ ਊਰਜਾ ਪਰਬੰਧ ਵਰਤਿਆ ਗਿਆ ਹੈ, ਜਿਸ ਨੂੰ ਕਰਨਲ ਵਿੱਚ ਡਿਆਨਾਮਿਕ ਟਿੱਕ ਰਾਹੀਂ ਸਥਾਪਤ ਕੀਤਾ ਗਿਆ ਹੈ।
ਇਹ ਰੀਲਿਜ਼ ਵਿੱਚ ਡੈਸਕਟਾਪ ਕਾਰਜਾਂ ਰਾਹੀਂ ਅਧੂਰੀਆਂ ਡਿਕਸ਼ਨਰੀਆਂ ਹਨ, ਜੋ ਕਿ ਇੱਕ ਸਥਿਰ ਡੈਸਕਟਾਪ ਤਜਰਬਾ ਦਿੰਦੀਆਂ ਹਨ, ਜਦੋਂ ਕਿ ਸਰੋਤ ਸੰਭਾਲੇ ਜਾਂਦੇ ਹਨ।
ਫੇਡੋਰਾ ਵਿੱਚ ਤਜਰਬੇ-ਅਧੀਨ nouveau ਡਰਾਇਵਰ ਨੂੰ Xorg ਅਤੇ ਕਰਨਲ ਲਈ ਜੋੜਿਆ ਗਿਆ ਹੈ। nouveau ਡਰਾਇਵਰ ਮੁਫ਼ਤ ਅਤੇ ਓਪਨ ਸਰੋਤ 3D ਡਰਾਇਵਰ nVidia ਕਾਰਡਾਂ ਲਈ ਹੈ। ਉਪਭੋਗੀਆਂ ਨੂੰ ਇਹ ਫੀਚਰ ਲਈ ਸੁਝਾਅ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਜੈਕਟ ਖੋਜੀ ਹੋਰ ਕੰਮ ਕਰ ਸਕੇ ਅਤੇ ਭਵਿੱਖ ਵਿੱਚ ਇਹ ਨੂੰ ਪੂਰੀ ਤਰ੍ਹਾਂ 3D ਡਰਾਇਵਰ ਮੂਲ ਰੂਪ ਵਿੱਚ ਉਪਲੱਬਧ ਕਰਵਾਉਣਾ ਦਾ ਇਰਾਦਾ ਹੈ।
ਇਹ ਰੀਲਿਜ਼ ਵਿੱਚ ਕਰਨਲ-ਆਧਾਰਿਤ ਵੁਰਚੁਅਲ ਮਸ਼ੀਨ (KVM) ਤਕਨਾਲੋਜੀ ਨੂੰ ਫੇਡੋਰਾ ਦੀ ਗਰਾਫਿਕਲ virt-manager ਅਤੇ ਕਮਾਂਡ-ਲਾਇਨ virsh ਸੰਦ ਸ਼ਾਮਲ ਹਨ। KVM ਇੱਕ ਹਾਰਡਵੇਅਰ ਤੇਜ਼ ਵੁਰਚੁਲਾਈਜ਼ੇਸ਼ਨ ਹੱਲ਼ ਹੈ ਅਤੇ ਉਪਭੋਗੀ ਕੋਲ ਰੀਲਿਜ਼ ਵਿੱਚੋਂ KVM ਅਤੇ ਜ਼ੈਨ ਵਿੱਚ Qemu ਨਾਲ ਚੋਣ ਹੈ।
ਇਹ ਰੀਲਿਜ਼ ਵਿੱਚ, ਸਭ ਡਿਸਕ ਭਾਗ ਹੁਣ ਇੱਕ /dev/sd* ਨਾਂ ਸਕੀਮ ਨੂੰ ਕਰਨਲ ਵਿੱਚ ਇੱਕ ਨਵੇਂ libata ਡਰਾਇਵਰ ਇੰਟਰਫੇਸ ਕਰਕੇ ਵਰਤਦੇ ਹਨ। ਐਨਾਕਾਂਡਾ ਇੰਸਟਾਲਰ ਰੀਲਿਜ਼ ਅੱਪਗਰੇਡ ਲਈ ਸੰਚਾਰ ਵਿੱਚ ਹੈ।
mac80211 (ਪਹਿਲਾਂ Devicescape ਕਹਿੰਦੇ ਸਨ) ਬੇਤਾਰ ਸਟੈਕ ਨੂੰ ਕਰਨਲ ਵਿੱਚ ਜੋੜਿਆ ਗਿਆ ਹੈ।
ਸਮੋਲਟ, ਆਪਟ-ਇਨ ਸੰਦ, ਜੋ ਕਿ ਅਗਿਆਤ ਹਾਰਡਵੇਅਰ ਪ੍ਰੋਫਾਇਲ ਜਾਣਕਾਰੀ ਨੂੰ ਫੇਡੋਰਾ ਪ੍ਰੋਜੈਕਟ ਲਈ ਭੇਜਦਾ ਹੈ, ਜੋ ਕਿ ਇੰਸਟਾਲਰ ਦੇ ਫਸਟ-ਬੂਟ ਨਾਲ ਜੁੜਿਆ ਹੈ। ਸਭ ਡਾਟਾ ਸਮੋਲਟ ਮੁੱਖ ਸਫ਼ੇ ਉੱਤੇ ਉਪਲੱਬਧ ਹੁੰਦਾ ਹੈ। ਇਹ ਪ੍ਰੋਫਾਇਲ ਜਾਣਕਾਰੀ ਨੂੰ ਵਿਕਰੇਤਾ ਵਲੋਂ ਸੁਧਾਰ ਅਤੇ ਉਪਭੋਗੀ ਜੰਤਰ ਤਜਰਬਾ ਵਧਾਉਣ ਲਈ ਵਰਤਿਆ ਜਾਂਦਾ ਹੈ, ਆਮ ਵਰਤੇ ਜਾਂਦੇ ਹਾਰਡਵੇਅਰ ਲਈ ਡੀਵੈਲਪਮਿੰਟ ਅਤੇ ਕੁਆਲਟੀ ਜਾਂਚ ਵਾਸਤੇ ਵੀ।
ਫੇਡੋਰਾ ਡਾਇਰੈਕਟਰੀ ਸਰਵਰ ਬੇਸ ਹੁਣ ਫੇਡੋਰਾ ਸਾਫਟਵੇਅਰ ਰਿਪੋਜ਼ਟਰੀ ਦਾ ਭਾਗ ਹੈ। ਗਰਾਫੀਕਲ ਕਨਸੋਂਲ ਅਤੇ ਪਰਸ਼ਾਸ਼ਨ ਸਰਵਰ ਵੈੱਬ ਸਾਇਟ ਉੱਤੇ ਉਪਲੱਬਧ ਹੈ ਅਤੇ ਇੱਕ ਪੜਤਾਲ ਕਾਰਵਾਈ ਦੇ ਬਾਅਦ ਰਿਪੋਜ਼ਟਰੀ ਵਿੱਚ ਸ਼ਾਮਲ ਕਰਨ ਦਾ ਇਰਾਦਾ ਹੈ।
ਪਾਈਥਨ 2.5 ਨੂੰ ਇਹ ਰੀਲਿਜ਼ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸਭ ਪਾਈਥਨ ਸਾਫਟਵੇਅਰ ਇਹ ਨਾਲ ਵਰਤਣ ਵਾਸਤੇ ਰਿਪੋਜ਼ਟਰੀ ਵਿੱਚ ਉਪਲੱਬਧ ਹਨ।
ਫੇਡੋਰਾ ਦੇ ਅਗਲੇ ਰੀਲਿਜ਼ ਲਈ ਸੰਭਵ ਨਿਸ਼ਾਨੇ http://fedoraproject.org/wiki/RoadMaphttp://fedoraproject.org/wiki/RoadMap